ਸੰਸਾਰੀਕਰਨ (ਜਾਂ ਵਿਸ਼ਵੀਕਰਨ, ਗਲੋਬਲੀਕਰਨ, ਸਰਬ-ਵਿਆਪਕਤਾ) ਕੌਮਾਂਤਰੀ ਮਿਲਾਪ ਦਾ ਇੱਕ ਅਮਲ ਹੈ ਜੋ ਦੁਨਿਆਵੀ ਖ਼ਿਆਲਾਂ, ਪੈਦਾਵਰਾਂ, ਵਿਚਾਰਾਂ ਅਤੇ ਸੱਭਿਆਚਾਰ ਦੇ ਹੋਰ ਪਹਿਲੂਆਂ ਦੀ ਅਦਲਾ-ਬਦਲੀ ਸਦਕਾ ਉੱਠਦਾ ਹੈ।[1][2] ਢੋਆ-ਢੁਆਈ ਅਤੇ ਦੂਰ-ਸੰਚਾਰ ਦੇ ਬੁਨਿਆਦੀ ਢਾਂਚੇ ਵਿੱਚ ਹੋਈਆਂ ਤਰੱਕੀਆ, ਜਿਹਨਾਂ ਵਿੱਚ ਤਾਰ ਪ੍ਰਬੰਧ ਅਤੇ ਮਗਰੋਂ ਇੰਟਰਨੈੱਟ ਵੀ ਸ਼ਾਮਲ ਹੈ, ਸਦਕਾ ਇਸ ਕਾਰਵਾਈ ਵਿੱਚ ਹੋਰ ਵੀ ਤੇਜ਼ੀ ਆਈ ਹੈ ਜਿਹਨਾਂ ਨੇ ਆਰਥਿਕ ਅਤੇ ਸੱਭਿਆਚਾਰਕ ਰੁਝੇਵਿਆਂ ਵਿਚਲੇ ਵਟਾਂਦਰਿਆਂ ਨੂੰ ਹੋਰ ਵਧਾ ਦਿੱਤਾ ਹੈ।[3]

ਭਾਵੇਂ ਸ਼ਗਿਰਦ ਸੰਸਾਰੀਕਰਨ ਦਾ ਸੋਮਾ ਅਜੋਕੇ ਸਮੇਂ ਵਿੱਚ ਮੰਨਦੇ ਹਨ ਪਰ ਕਈ ਹੋਰ ਵਿਦਵਾਨ ਇਹਦੇ ਅਤੀਤ ਨੂੰ ਯੂਰਪ ਦੇ ਕਾਢ ਜੁੱਗ ਅਤੇ ਨਵੇਂ ਸੰਸਾਰ ਵੱਲ ਦੇ ਸਫ਼ਰਾਂ ਤੋਂ ਵੀ ਬਹੁਤ ਪੁਰਾਣਾ ਮੰਨਦੇ ਹਨ। ਕਈ ਤਾਂ ਇਹਨੂੰ ਈਸਾ ਤੋਂ ਤਿੰਨ ਹਜ਼ਾਰ ਵਰ੍ਹੇ ਪਹਿਲਾਂ ਤੱਕ ਲੈ ਜਾਂਦੇ ਹਨ।[4][5] ਪਿਛਲੇ ੧੯ਵੇਂ ਸੈਂਕੜੇ ਅਤੇ ਅਗੇਤਰੇ ੨੦ਵੇਂ ਸੈਂਕੜੇ ਵਿੱਚ ਦੁਨੀਆਂ ਦੇ ਅਰਥਚਾਰਿਆਂ ਅਤੇ ਵਿਰਸਿਆਂ ਦੀ ਸਾਂਝ ਬੜੀ ਤੇਜ਼ੀ ਨਾਲ਼ ਵਧੀ।

ਅਗਾਂਹ ਪੜ੍ਹੋ

ਬਾਹਰਲੇ ਜੋੜ

  1. Al-Rodhan, R.F. Nayef and Gérard Stoudmann. (2006). Definitions of Globalization: A Comprehensive Overview and a Proposed Definition.
  2. Albrow, Martin and Elizabeth King (eds.) (1990). Globalization, Knowledge and Society London: Sage. ISBN 978-0803983243 p. 8. "...all those processes by which the peoples of the world are incorporated into a single world society."
  3. Stever, H. Guyford (1972). "Science, Systems, and Society." Journal of Cybernetics, 2(3):1–3. doi:10.1080/01969727208542909
  4. ਹਵਾਲੇ ਵਿੱਚ ਗ਼ਲਤੀ:Invalid <ref> tag; no text was provided for refs named GL-H-09
  5. "Globalization and Global History (p.127)" (PDF). Retrieved 3 July 2012.