ਸਮੱਗਰੀ 'ਤੇ ਜਾਓ

ਲੁਦਵਿਕ ਜ਼ਾਮੇਨਹੋਫ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਲੁਦਵਿਕ ਲਾਜ਼ਾਰੋ ਜ਼ਾਮੇਨਹੋਫ
ਜਨਮ
ਲਾਜ਼ਾਰ ਲਿਊਵੀ ਜ਼ਾਮੇਨਹੋਫ

15 ਦਸੰਬਰ 1859
ਬਿਆਲਿਸਤੋਕ, ਰੂਸੀ ਸਾਮਰਾਜ(ਹੁਣ ਪੋਲੈਂਡ ਵਿਚ)
ਮੌਤ14 ਅਪ੍ਰੈਲ 1917 (ਉਮਰ 57)
ਰਾਸ਼ਟਰੀਅਤਾਪੋਲਿਸ਼
ਨਾਗਰਿਕਤਾਰੂਸੀ
ਲਈ ਪ੍ਰਸਿੱਧਏਸਪੇਰਾਨਤੋ ਭਾਸ਼ਾ ਦੀ ਸਿਰਜਣਾ

ਲੁਦਵਿਕ ਲਾਜ਼ਾਰੋ ਜ਼ਾਮੇਨਹੋਫ, Polish: Ludwik Łazarz Zamenhof (15 ਦਸੰਬਰ 1859 - 14 ਅਪ੍ਰੈਲ 1917) ਇੱਕ ਅੱਖਾਂ ਦੇ ਡਾਕਟਰ ਸਨ ਪਰ ਉਨ੍ਹਾਂ ਦੇ ਮਸ਼ਹੂਰ ਹੋਣ ਦਾ ਮੁੱਖ ਕਾਰਨ ਉਨ੍ਹਾਂ ਦੁਆਰਾ ਬਣਾਈ ਗਈ ਏਸਪੇਰਾਨਤੋ ਭਾਸ਼ਾ ਹੈ। ਉਨ੍ਹਾਂ ਦਾ ਜਨਮ ਬਿਆਲਿਸਤੋਕ (ਹੁਣ ਪੋਲੈਂਡ ਵਿਚ) ਨਾਮ ਦੇ ਸ਼ਹਿਰ ਵਿੱਚ ਹੋਇਆ ਸੀ। ਬਿਆਲਿਸਤੋਕ ਉਸ ਵਕਤ ਰੂਸੀ ਸਾਮਰਾਜ ਦਾ ਇੱਕ ਹਿੱਸਾ ਸੀ।[1]

ਸੰਨ 1879 - 1885 ਦੇ ਦੌਰਾਨ ਉਹ ਡਾਕਟਰੀ ਦੀ ਪੜ੍ਹਾਈ ਲਈ ਮਾਸਕੋ ਅਤੇ ਵਾਰਸੋਵਾ ਸ਼ਹਿਰਾਂ ਵਿੱਚ ਰਹੇ। ਉਨ੍ਹਾਂ ਦਾ ਵਿਆਹ 1887 ਈ. ਵਿੱਚ ਕਲਾਰਾ ਜ਼ੀਬਰਨੀਕ ਨਾਲ ਹੋਇਆ ਅਤੇ ਉਨ੍ਹਾਂ ਦੇ ਤਿੰਨ ਬੱਚੇ ਸਨ - ਆਦਮ, ਸੋਫੀਆ ਅਤੇ ਲੀਦੀਆ।[1]

ਜ਼ਾਮੇਨਹੋਫ ਪੂਰੀ ਜ਼ਿੰਦਗੀ ਏਸਪੇਰਾਨਤੋ ਨਾਲ ਸੰਬੰਧਤ ਕਿਤਾਬਾਂ ਅਤੇ ਬਰੋਸ਼ਰ ਛਾਪਦੇ ਰਹੇ। ਉਨ੍ਹਾਂ ਦੀ ਸਭ ਤੋਂ ਅਹਮ ਤਹਰੀਰ ਸੀ - ਏਸਪੇਰਾਨਤੋ ਦੀ ਬੁਨਿਆਦੀ ਕਿਤਾਬ', ਜੋ ਕਿ ਸੰਨ 1905 ਵਿੱਚ ਸਾਹਮਣੇ ਆਈ। ਉਨ੍ਹਾਂ ਨੇ ਸਾਰੀ ਦੁਨੀਆਂ ਲਈ ਇੱਕ ਸਾਂਝਾ ਭਾਸ਼ਾ ਦੇ ਨਾਲ-ਨਾਲ ਇੱਕ ਸਾਂਝਾ ਮਜ਼ਹਬ ਬਣਾਉਣ ਦੀ ਕੋਸ਼ਿਸ ਵੀ ਕੀਤੀ ਪਰ ਉਨ੍ਹਾਂ ਦੀ ਇਸ ਕੋਸ਼ਿਸ਼ ਨੂੰ ਆਮ ਜਨਤਾ ਦੀ ਤਰਫ ਤੋਂ ਕੋਈ ਖਾਸ ਹੁੰਗਾਰਾ ਨਹੀ ਮਿਲਿਆ।[1]

ਉਨ੍ਹਾਂ ਦੀ ਮੋਤ ਵਾਰਸੋਵਾ ਵਿੱਚ ਪਹਿਲੇ ਵਿਸ਼ਵ ਯੁੱਧ ਦੇ ਦੋਰਾਨ ਹੋਈ। ਉਨ੍ਹਾਂ ਦਾ ਖਿਆਲ ਸੀ ਕਿ ਉਨ੍ਹਾਂ ਦੀ ਸਾਰੀ ਜ਼ਿੰਦਗੀ ਬਰਬਾਦ ਗਈ ਹੈ ਕਿਉਂ ਕਿ ਮਨੁਖੱਤਾ ਨੇ ਅਜੇ ਤੱਕ ਵੀ ਅਮਨ ਅਤੇ ਭਾਈਚਾਰੇ ਨਾਲ ਰਹਿਣਾ ਨਹੀ ਸਿੱਖਿਆ ਹੈ।[1]

ਮੁੱਢਲੇ ਸਾਲ (1859-1885)

[ਸੋਧੋ]
ਲੁਦਵਿਕ ਜ਼ਾਮੇਨਹੋਫ ਦੀ 1879 ਦੀ ਫੋਟੋ

ਲੁਦਵਿਕ ਜ਼ਾਮੇਨਹੋਫ ਦਾ ਜਨਮ 15 ਦਿੰਸਬਰ 1859 ਨੂੰ ਮਾਰਕੁਸ ਜ਼ਾਮੇਨਹੋਫ ਅਤੇ ਰੋਜ਼ਾਲੇਆ ਸੋਫੇਰ ਦੇ ਘਰ ਹੋਇਆ ਸੀ। ਉਹ ਪਹਿਲੇ ਪੁੱਤਰ ਸਨ ਅਤੇ ਆਪਣੀ ਤਿੰਨਾ ਭੈਣਾ ਤੋਂ ਉਮਰ ਵਿੱਚ ਵੱਡੇ ਸਨ। ਜ਼ਾਮੇਨਹੋਫ ਦੇ ਜਨਮ ਵਕਤ ਉਨ੍ਹਾਂ ਦੇ ਪਿਤਾ ਬਿਆਲਿਸਤੋਕ ਸ਼ਹਿਰ ਵਿੱਚ ਇੱਕ ਸਕੂਲ ਚਲਾਉਂਦੇ ਸਨ ਪਰ ਪੁੱਤਰ ਦੇ ਜਨਮ ਤੋਂ ਬਾਅਦ ਮਾਰਕੁਸ ਜ਼ਾਮੇਨਹੋਫ ਨੇ ਇੱਕ ਸਰਕਾਰੀ ਨੌਕਰੀ ਕਰਨ ਲੱਗ ਪਏ। ਸੰਨ 1873 ਵਿੱਚ ਮਾਰਕੁਸ ਜ਼ਾਮੇਨਹੋਫ ਦੀ ਤਬਦੀਲੀ ਹੋ ਗਈ ਅਤੇ ਉਹ ਪੂਰੇ ਟੱਬਰ ਨਾਲ ਵਾਰਸੋਵਾ ਸ਼ਹਿਰ ਵਿੱਚ ਆ ਕੇ ਰਹਿਣ ਲੱਗ ਪਏ। [2]

ਜ਼ਾਮੇਨਹੋਫ ਖੁਦ ਨੂੰ ਇੱਕ ਰੂਸੀ ਯਹੂਦੀ ਮੰਨਦੇ ਸਨ। ਉਨ੍ਹਾਂ ਦੀ ਮਾਤਾ ਜੀ ਯਿਦੀ ਭਾਸ਼ਾ ਬੋਲਦੇ ਸਨ, ਪਿਤਾ ਜੀ ਰੂਸੀ ਜ਼ਬਾਨ ਵਿੱਚ ਗੱਲ ਕਰਦੇ ਸਨ ਅਤੇ ਉਨ੍ਹਾਂ ਦੀ ਪੜ੍ਹਾਈ ਦਾ ਮਾਧਿਅਮ ਵੀ ਰੂਸੀ ਭਾਸ਼ਾ ਹੀ ਸੀ। ਜ਼ਾਮੇਨਹੋਫ ਨੇ ਇੱਕ ਵਾਰ ਕਿਹਾ ਸੀ ਕਿ ਰੂਸੀ ਭਾਸ਼ਾ ਉਨ੍ਹਾਂ ਨੂੰ ਸਭ ਤੋਂ ਪਿਆਰੀ ਲਗਦੀ ਹੈ ਪਰ ਬਾਅਦ ਵਿੱਚ ਉਨ੍ਹਾਂ ਨੇ ਮੰਨਿਆ ਕਿ ਯਿਦੀ ਭਾਸ਼ਾ ਉਨ੍ਹਾਂ ਦੇ ਦਿਲ ਦੇ ਸਭ ਤੋਂ ਕਰੀਬ ਹੈ।[3]

ਆਪਣੀ 8 ਮਾਰਚ 1901 ਦੀ ਚਿੱਠੀ (ਥ. ਥੋਰਸ਼ਟਾਇਨਸਨ) ਵਿੱਚ ਉਨ੍ਹਾਂ ਨੇ ਲਿਖਿਆ , "ਮੇਰੀ ਮਾਂ ਬੋਲੀ ਰੂਸੀ ਹੈ, ਪਰ ਅੱਜਕਲ੍ਹ ਮੈਂ ਜਿਆਦਾਤਰ ਪੋਲੀ ਜ਼ਬਾਨ ਵਿੱਚ ਹੀ ਬੋਲਦਾ ਹਾਂ..." ਉਹ ਆਪਣੇ ਭੈਣ-ਭਰਾਵਾਂ ਨਾਲ ਪੋਲੀ ਜ਼ਬਾਨ ਵਿੱਚ ਹੀ ਗੱਲ ਕਰਦੇ ਸਨ। ਇਸ ਤੋਂ ਇਲਾਵਾ ਉਨ੍ਹਾਂ ਨੇ ਛੋਟੇ ਹੁੰਦੇ ਹੀ ਫਰਾਂਸਿਸੀ, ਜਰਮਨ ਅਤੇ ਇਬਰਾਨੀ ਭਾਸ਼ਾਵਾ ਦਾ ਗਿਆਨ ਹਾਸਲ ਕੀਤਾ ਸੀ। ਇਸ ਤੋਂ ਇਲਾਵਾ ਸਕੂਲ ਵਿੱਚ ਉਨ੍ਹਾਂ ਨੇ ਯੂਨਾਨੀ, ਲਾਤਿਨੀ ਅਤੇ ਅੰਗਰੇਜ਼ੀ ਜ਼ਬਾਨਾ ਦੀ ਤਾਲੀਮ ਹਾਸਲ ਕੀਤੀ। ਉਹ ਸਪੇਨੀ, ਲਿਤੋਵੀ ਅਤੇ ਵੋਲਾਪੁਕ ਬੋਲੀਆਂ ਦਾ ਗਿਆਨ ਵੀ ਰੱਖਦੇ ਸਨ। ਉਨ੍ਹਾਂ ਨੇ ਕਿਹਾ ਸੀ ਕਿ ਉਹ ਪੋਲੀ, ਰੂਸੀ ਅਤੇ ਜਰਮਨ ਜ਼ਬਾਨਾ ਚੰਗੀ ਤਰ੍ਹਾਂ ਬੋਲ ਸਕਦੇ ਸਨ, ਫਰਾਸਿਸੀ ਉਹ ਠੀਕ-ਠਾਕ ਬੋਲਦੇ ਸਨ।[3]

ਉਨ੍ਹਾਂ ਨੇ 1879-1881 ਦੇ ਦੌਰਾਨ ਮਾਸਕੋ ਵਿੱਚ ਅਤੇ 1881-1885 ਵਿੱਚ ਵਾਰਸੋਵਾ ਵਿੱਚ ਡਾਕਟਰੀ ਦੀ ਪੜ੍ਹਾਈ ਕੀਤੀ। ਇਸ ਦੌਰਾਨ ਉਨ੍ਹਾਂ ਨੂੰ ਵੀਨ ਸ਼ਹਿਰ ਵਿੱਚ ਡਾਕਟਰੀ ਦੀ ਡਿਗਰੀ ਵੀ ਮਿਲ ਗਈ।[3]

ਸ਼ੁਰੂ ਵਿੱਚ ਜ਼ਾਮੇਨਹੋਫ ਰੂਸ-ਪੱਖੀ ਸਨ ਪਰ ਰੂਸੀ ਹਕੂਮਤ ਵਲੋਂ ਯਹੂਦੀਆਂ ਨਾਲ ਹੂੰਦੇ ਸਲੂਕ ਨੂੰ ਦੇਖ ਕੇ ਉਹ ਜ਼ੀੳਨੀ ਮੂਵਮੈਂਟ ਨਾਲ ਜੁੜ ਗਏ। ਪਹਿਲਾਂ ਉਨ੍ਹਾਂ ਨੇ ਸੋਚਿਆ ਕਿ ਯਹੂਦੀਆਂ ਲਈ ਅਮਰੀਕਾ ਵਿੱਚ ਅਲੱਗ ਮੁਲਕ ਬਣਨਾ ਚਾਹੀਦਾ ਹੈ ਅਤੇ ਫਿਰ ਉਹ ਫਿਲਸਤੀਨ ਵਿੱਚ ਨਵਾਂ ਦੇਸ਼ ਬਣਾਉਣ ਦੇ ਪੱਖ ਵਿੱਚ ਹੋ ਗਏ। 1885 ਵਿੱਚ ਉਨ੍ਹਾਂ ਨੂੰ ਇਸ ਗੱਲ ਦਾ ਅਹਿਸਾਸ ਹੋਇਆ ਕਿ ਫਿਲਸਤੀਨ ਵਿੱਚ ਨਵਾਂ ਦੇਸ਼ ਬਣਾਉਣਾ ਲਗਭਗ ਨਾਮੁਮਕਿਨ ਹੈ। ਉਨ੍ਹਾਂ ਦੇ ਇਹ ਸੋਚਣ ਪਿੱਛੇ ਇਹ ਕਾਰਨ ਸਨਃ

  • ਦੁਨੀਆਂ ਭਰ ਦੇ ਯਹੂਦੀਆ ਨੂੰ ਆਪਸ ਵਿੱਚ ਜੋੜਨ ਵਾਲੀ ਭਾਸ਼ਾ ਇਬਰਾਨੀ ਉਨ੍ਹਾਂ ਦੇ ਖਿਆਲ ਨਾਲ ਮਰ ਚੁੱਕੀ ਜ਼ਬਾਨ ਸੀ
  • ਯਹੂਦੀਆ ਵਿੱਚ ਖੁਦ ਦਾ ਇੱਕ ਦੇਸ਼ ਹੋਣ ਦੀ ਭਾਵਨਾ ਨੂੰ ਸਹੀ ਨਹੀ ਮੰਨਿਆ ਜਾਵੇਗਾ ਅਤੇ
  • ਫਿਲਸਤੀਨ ਦੁਨੀਆ ਭਰ ਦੇ ਯਹੂਦੀਆ ਲਈ ਛੋਟਾ ਪਵੇਗਾ। ਉਨ੍ਹਾਂ ਦਾ ਖਿਆਲ ਸੀ ਕਿ ਫਿਲਸਤੀਨ ਵਿੱਚ ਹੱਦ ਵੀਹ ਲੱਖ ਯਹੂਦੀ ਆ ਸਕਦੇ ਹਨ ਅਤੇ ਬਾਕੀਆਂ ਨੂੰ ਨਵੇਂ ਦੇਸ਼ ਤੋਂ ਬਾਹਰ ਰਹਿਣਾ ਪਵੇਗਾ।

ਵੱਖ ਦੇਸ਼ ਦੀ ਥਾਂ ਉਹ ਹੁਣ ਇਸ ਹੱਕ ਵਿੱਚ ਸਨ ਕਿ ਪੂਰੀ ਦੁਨੀਆ ਦੇ ਯਹੂਦੀ ਸੁਰਖਿਅਤ ਰਹਿਣ ਅਤੇ ਉਨ੍ਹਾਂ ਤੇ ਲੱਗੇ ਬੰਧਨਾ ਨੂੰ ਹਟਾ ਦਿੱਤਾ ਜਾਵੇ। ਉਨ੍ਹਾਂ ਦੇ ਅਜਿਹੇ ਵਿਚਾਰਾਂ ਨੇ ਹੀ ਬਾਅਦ ਵਿੱਚ ਮਨੁਖੱਤਾ ਦਾ ਧਰਮ ਅਤੇ ਏਸਪੇਰਾਨਤੋ ਨੇ ਰੂਪ ਵਿੱਚ ਬਦਲ ਗਏ।[3]

ਕਿੱਤਾ ਅਤੇ ਏਸਪੇਰਾਨਤੋ

[ਸੋਧੋ]

ਜ਼ਾਮੇਨਹੋਫ ਦੀ ਪਹਿਲੀ ਅੰਤਰ-ਰਾਸ਼ਟਰੀ ਮਦਦਗਾਰ ਭਾਸ਼ਾ ਬਣਾਉਣ ਦੀ ਕੋਸ਼ਿਸ਼ ਦਾ ਨਤੀਜਾ ਲਿੰਗਵੇ ਉਨੀਵੇਰਸਾਲਾ (Lingwe universala) ਸੀ। ਲਿੰਗਵੇ ਉਨੀਵੇਰਸਾਲਾ 1878 ਦੀ ਸਰਦੀਆਂ ਤਕ ਤਿਆਰ ਸੀ। ਉਸ ਵਕਤ ਜ਼ਾਮੇਨਹੋਫ ਅਜੇ ਵੀ ਜ਼ਿਮਨੇਜ਼ਿਅਮ (ਯੂਰਪ ਦੇ ਕਈ ਮੁਲਕਾਂ ਵਿੱਚ ਹਾਈ ਸਕੂਲਾਂ ਦੀ ਥਾਂ ਜ਼ਿਮਨੇਜ਼ਿਅਮ) ਹੁੰਦੇ ਹਨ। ਆਪਣੇ ਜਨਮਦਿਨ 'ਤੇ ਉਨ੍ਹਾਂ ਨੇ ਆਪਣੇ ਦੋਸਤਾ ਨਾਲ ਪਹਿਲੀ ਵਾਲ ਨਵੀ ਭਾਸ਼ਾ ਵਿੱਚ ਇੱਕ ਗਾਣਾ ਗਾਇਆ। 1881 ਵਿੱਚ ਉਨ੍ਹਾਂ ਨੇ ਨਵੇ ਸਿਰੇ ਤੋ ਕੋਸ਼ਿਸ਼ ਸ਼ੁਰੂ ਕੀਤੀ ਅਤੇ 1885 ਵਿੱਚ ਇਹ ਨਵੀਂ ਭਾਸ਼ਾ ਬਣ ਕੇ ਤਿਆਰ ਸੀ। ਉਸ ਵਕਤ ਉਹ ਲਿਤੋਵਾ ਦੇ ਸ਼ਹਿਰ ਵੇਈਸਿਏਆਏ ਵਿੱਚ ਡਾਕਟਰ ਦੇ ਤੌਰ ਤੇ ਕੰਮ ਕਰ ਰਹੇ ਸਨ। ਉਨ੍ਹਾਂ ਦੀ ਇਹ ਭਾਸ਼ਾ 1887 ਵਿੱਚ ਪਹਿਲੀ ਕਿਤਾਬ ਦੇ ਰੂਪ ਵਿੱਚ ਸਾਹਮਣੇ ਆਈ।[3]

ਜ਼ਾਮੇਨਹੋਫ 1887 ਵਿਚ

ਉਨ੍ਹਾਂ ਨੇ ਸਿਬੇਰਨੀਕ ਦੇ ਪਿਤਾ ਦੀ ਮਾਲੀ ਮਦਦ ਸਦਕਾ ਉਹ 26 ਜੁਲਾਈ 1887 ਨੂੰ ਏਸਪੇਰਾਨਤੋ ਬਾਰੇ ਪਹਿਲੀ ਕਿਤਾਬ ਛਪਵਾਉਣ ਵਿੱਚ ਸਫਲ ਹੋਏ। ਉਸੀ ਸਾਲ 9 ਅਗਸਤ ਨੂੰ ਉਨ੍ਹਾਂ ਨੇ ਸਿਬੇਰਨੀਕ ਨਾਲ ਵਿਆਹ ਕਰ ਲਿਆ। ਫਿਰ ਉਨ੍ਹਾਂ ਦੇ ਦੋ ਬੱਚੇ ਹੋਏਃ ਆਦਮ ਅਤੇ ਸੋਫੀਆ, ਦੋਨੋ ਬੱਚੇ ਵੱਡੇ ਹੋ ਕੇ ਡਾਕਟਰ ਬਣੇ। 1904 ਵਿੱਚ ਲੁਦਵਿਕ ਅਤੇ ਕਲਾਰਾ ਜ਼ਾਮੇਨਹੋਫ (ਸਿਬੇਰਨੀਕ ਦਾ ਵਿਆਹ ਤੋਂ ਬਾਅਦ ਬਦਲ ਗਿਆ ਸੀ) ਦਾ ਨਾਮ ਦੀ ਜ਼ਿੰਦਗੀ ਵਿੱਚ ਤੀਜੇ ਬੱਚੇ ਨੇ ਦਸਤਕ ਦਿੱਤਾਃ ਲਿਦਿਆ ਜ਼ਾਮੇਨਹੋਫ।[3]

ਚੰਗੇ ਕੰਮ ਦੀ ਤਲਾਸ਼ ਵਿੱਚ ਜ਼ਾਮੇਨਹੋਫ ਅਕਤੂਬਰ 1893 ਵਿੱਚ ਗਰੋਦਨੋ ਆ ਗਏ ਜਿੱਥੇ ਉਨ੍ਹਾਂ ਨੇ ਪੋਲੀਤਸਿਆ ਨਾਮ ਦੀ ਗਲੀ ਵਿੱਚ 4 ਨੰਬਰ ਕਿਰਾਏ ਦੀ ਦੁਕਾਨ ਵਿੱਚ ਇੱਕ ਕਲੀਨਿਕ ਖੋਲ ਲਿਆ। ਦੁਕਾਨ ਜਰਮਨੀ ਦੇ ਕਿਸੀ ਲਵੀਜ਼ਾ ਰਾਖਮਾਨੀਨ ਦੀ ਸੀ।[3]

ਉੱਥੇ ਜ਼ਾਮੇਨਹੋਫ ਆਪਣੇ ਪਰਿਵਾਰ ਨਾਲ ਰਹਿਣ ਲੱਗ ਪਏ। ਉਨ੍ਹਾਂ ਦੀ ਪਤਨੀ ਕੋਈ ਨੌਕਰੀ ਨਹੀ ਕਰਦੀ ਸੀ ਅਤੇ ਬੱਚੇ ਘਰ ਵਿੱਚ ਹੀ ਤਾਲੀਮ ਹਾਸਲ ਕਰਦੇ ਸਨ। ਜ਼ਾਮੇਨਹੋਫ ਨੇ ਜ਼ੋਫੀਆ ਆਨਤੋਨੋਵਨਾ ਅਤੇ ਸੁਖਵੋਲਾ ਨੂੰ ਆਪਣੇ ਲਈ ਕੰਮ ਕਰਨ ਲਈ ਰੱਖ ਲਿਆ। ਗਰੋਦਨੋ ਵਿੱਚ ਜ਼ਾਮੇਨਹੋਫ ਗਰੋਦਨਾ ਗੁਬੇਰਨਿੳ ਦੀ ਡਾਕਟਰੀ ਸਭਾ ਦੇ ਮੈਂਬਰ ਵੀ ਸਨ। ਇਸ ਤੋਂ ਇਲਾਵਾ ਉਹ ਗਰੋਦਨਾ ਅਦਾਲਤ ਵਿੱਚ ਸਹਾਇਕ ਜੱਜ ਵੀ ਸਨ।[3] ਬਇਲੋਰੂਸੀ ਇਤਿਹਾਸਕਾਰ ਫ. ਇਗਨਾਤੋਵਿਤਸ ਦੇ ਕਿਤਾਬ ਮੁਤਾਬਕ "ਅਦਾਲਤੀ ਕੰਮ-ਕਾਜ ਨੇ ਉਨ੍ਹਾਂ ਜ਼ਾਮੇਨਹੋਫ ਨੂੰ ਅਸੂਲਾਂ ਅਤੇ ਅਧੀਨਤਾ ਬਾਰੇ ਨਵੀ ਸੋਚ ਦਿੱਤੀ।" [4]

1889 ਵਿੱਚ ਜ਼ਾਮੇਨਹੋਫ ਦਾਜ ਵਿੱਚ ਮਿਲੀ ਰਕਮ ਨੂੰ ਪਹਿਲਾਂ ਹੀ ਖਰਚ ਕਰ ਚੁੱਕੇ ਸਨ ਅਤੇ ਹੁਣ ਉਨ੍ਹਾਂ ਦੇ ਸਿਰ 'ਤੇ ਆਪਣੇ ਬਜ਼ਰੁਗ ਪਿਤਾ ਦੀ ਜਿੰਮੇਵਾਰੀ ਆ ਗਈ ਸੀ। ਇਸ ਲਈ ਜ਼ਾਮੇਨਹੋਫ ਨੇ ਚੰਗੀ ਨੌਕਰੀ ਲੱਭਣੀ ਸ਼ੁਰੂ ਕਰ ਦਿੱਤੀ। ਇਨ੍ਹਾਂ ਕਾਰਨਾ ਕਰ ਕੇ ਜ਼ਾਮੇਨਹੋਫ ਅਗਲੇ ਕਈ ਸਾਲਾ ਤਕ ਏਸਪੇਰਾਨਤੋ ਦੇ ਵਿਕਾਸ ਵਲ ਧਿਆਨ ਨਹੀ ਦੇ ਸਕੇ। ਜ਼ਾਮੇਨਹੋਫ ਨੇ 8 ਨੰਵਬਰ 1897 ਨੂੰ ਗਰੋਦਨਾ ਸ਼ਹਿਰ ਨੂੰ ਛੋੜ ਦਿੱਤਾ ਅਤੇ ਵਾਰਸੋਵਾ ਦੇ ਇੱਕ ਗਰੀਬ ਯਹੂਦੀ ਇਲਾਕੇ ਦੀ ਗਲੀ ਜੀਕਾ 9 ਨਾਮਕ ਗਲੀ ਵਿੱਚ ਰਹਿਣ ਲੱਗ ਪਏ। 1900 ਦੇ ਕਰੀਬ ਉਨ੍ਹਾਂ ਦੀ ਮਾਲੀ ਹਾਲਤ ਸੁਧਰਨ ਲੱਗ ਗਈ ਸੀ।[3]

ਏਸਪੇਰਾਨਤੋ ਦੀ ਪਹਿਲੀ ਆਲਮੀ ਮੀਟਿੰਗ; ਬੁਲੋਨਜੋ, ਫਰਾਂਸ ਵਿੱਚ

ਲਗਭਗ ਇਸ ਦੌਰਾਨ ਹੀ ਏਸਪੇਰਾਨਤੋ ਪੱਛਮੀ ਯੂਰਪ ਵਿੱਚ ਮਸ਼ਹੂਰ ਹੋਣ ਲੱਗ ਗਈ ਸੀ। ਜ਼ਾਮੇਨਹੋਫ ਲਾ ਰੇਵੂੳ La Revuo ਨਾਮ ਦੀ ਏਸਪੇਰਾਨਤੋ ਮੈਗਜ਼ੀਨ ਵਿੱਚ ਸਹਾਇਕ ਸਨ ਅਤੇ ਏਸਪੇਰਾਨਤੋ ਦੀਆਂ ਆਲਮੀ ਮੀਟਿੰਗਾਂ (Universala Kongreso, UK) 'ਤੇ ਜਾਣ 'ਤੇ ਵੀ ਉਨ੍ਹਾਂ ਨੂੰ ਆਮਦਨੀ ਹੂ੍ੰਦੀ ਸੀ। ਏਸਪੇਰਾਨਤੋ ਦੀ ਪਹਿਲੀ ਆਲਮੀ ਮੀਟਿੰਗ, ਫਰਾਂਸ ਦੇ ਸ਼ਹਿਰ ਬੁਲੋਨਜੋ ਨਾਮ ਦੇ ਸ਼ਹਿਰ ਵਿੱਚ ਹੋਈ ਸੀ। ਜ਼ਾਮੇਨਹੋਫ ਦੇ ਭਰਾ ਲ਼ੇੳਨ ਜ਼ਾਮੇਨਹੋਫ ਮੁਤਾਬਕ ਲਗਭਗ ਵੀਹ ਸਾਲ ਤੋਂ ਬਾਅਦ ਲੁਦਵਿਕ ਨੂੰ ਕੁਝ ਆਰਾਮ ਮਿਲਿਆ ਸੀ। ਇਸ ਤੋਂ ਬਾਅਦ ਜ਼ਾਮੇਨਹੋਫ ਹਰ UK ਤੇ ਗਏ।[3]

ਜ਼ਾਮੇਨਹੋਫ 1910ਵਿਚ

ਜ਼ਾਮੇਨਹੋਫ ਫਰਾਂਸ ਦੇ ਸ਼ਹਿਰ ਪੈਰਿਸ ਵਿੱਚ ਸਨ ਜੱਦ 1914 ਵਿੱਚ ਪਹਿਲੀ ਆਲਮੀ ਜੰਗ ਸ਼ੁਰੂ ਹੋ ਗਈ। ਕਿਉਂ ਕਿ ਜਰਮਨੀ ਅਤੇ ਰੂਸ ਇੱਕ ਦੂਜੇ ਦੇ ਖਿਲਾਫ ਲੜ ਰਹੇ ਸਨ, ਉਨ੍ਹਾਂ ਦਾ ਵਾਰਸੋਵਾ ਵਾਪਸ ਜਾਣਾ ਮੁਮਕਿਨ ਨਹੀ ਸੀ। ਪਰ ਉਹ ਦੋ ਸਕੈਨਦੇਨੇਵਿਆ ਵਲੋ ਦੋ ਹਫਤੇ ਲੰਬੇ ਸਫਰ ਤੋਂ ਬਾਅਦ ਵਾਰਸੋਵਾ ਪਹੁੰਚਣ ਵਿੱਚ ਸਫਲ ਰਹੇ। ਵਾਰਸੋਵਾ ਵਿੱਚ ਉਹ ਮੁੱਖ ਤੌਰ ਤੇ ਐਨਡਰਸਨ ਦੀਆਂ ਕਹਾਣੀਆ ਅਤੇ ਬਾਈਬਲ ਦੀ ਪੁਰਾਣੀ ਕਿਤਾਬ ਦੇ ਤਰਜੁਮੇ ਵਿੱਚ ਜੁੱਟ ਗਏ। ਬਿਮਾਰੀ ਦੇ ਕਾਰਨ ਉਨ੍ਹਾਂ ਨੂੰ ਡਾਕਟਰੀ ਕਰਨਾ ਛੱਡਣਾ ਪਿਆ ਅਤੇ ਉਨ੍ਹਾਂ ਦੇ ਪੁੱਤਰ ਆਦਮ ਨੇ ਕਲੀਨਿਕ ਦੀ ਵਾਗਡੋਰ ਸੰਭਾਲ ਲਈ।[3]

ਮੋਤ ਨੇ ਉਨ੍ਹਾਂ ਨੂੰ 14 ਅਪ੍ਰੈਲ 1917 ਨੂੰ ਆ ਦਬੋਚਿਆ। ਜ਼ਾਮੇਨਹੋਫ ਨੂੰ ਦੋ ਦਿਨ ਬਾਅਦ ਦਫਨਾ ਦਿੱਤਾ ਗਿਆ। ਉਹ 1900 ਤੋਂ ਹੀ ਕਮਜ਼ੋਰ ਦਿਲ ਅਤੇ ਪੈਰਾਂ ਦੇ ਸੁੰਨ ਹੋ ਜਾਣ ਦੀ ਬੀਮਾਰੀਆਂ ਤੋਂ ਪੀੜਤ ਸਨ।[3]

ਹਵਾਲੇ

[ਸੋਧੋ]
  1. 1.0 1.1 1.2 1.3 Igor Galiĉskij. "Biografio de nia kara Majstro" (in Esperanto). Archived from the original on 22 ਜੁਲਾਈ 2011. Retrieved 01 December 2010. {{cite web}}: Check date values in: |accessdate= (help); Unknown parameter |dead-url= ignored (|url-status= suggested) (help)CS1 maint: unrecognized language (link)
  2. Edmond Privat (1920). Vivo de Zamenhof (in Esperanto).{{cite book}}: CS1 maint: unrecognized language (link) (Ĉapitro II - Infano en Bjalistok)
  3. 3.00 3.01 3.02 3.03 3.04 3.05 3.06 3.07 3.08 3.09 3.10 3.11 Esperanto Vikipedio. "ਜ਼ਾਮੇਨਹੋਫ ਬਾਰੇ ਏਸਪੇਰਾਨਤੋ ਵਿਕਿਪਿਡੀਆ ਦਾ ਲੇਖ" (in Esperanto). Retrieved 15 December 2010.{{cite web}}: CS1 maint: unrecognized language (link)
  4. Medycyna Nowożytna. 1998. {{cite book}}: Unknown parameter |Edition= ignored (|edition= suggested) (help); Unknown parameter |Volume= ignored (|volume= suggested) (help)

ਜੀਵਨੀਆਂ

[ਸੋਧੋ]