ਸਮੱਗਰੀ 'ਤੇ ਜਾਓ

25 ਦਸੰਬਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
<< ਦਸੰਬਰ >>
ਐਤ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ
1 2 3 4 5 6 7
8 9 10 11 12 13 14
15 16 17 18 19 20 21
22 23 24 25 26 27 28
29 30 31  
2024

'25 ਦਸੰਬਰ' ਦਾ ਦਿਨ ਗ੍ਰੈਗਰੀ ਕਲੰਡਰ ਦੇ ਮੁਤਾਬਕ ਸਾਲ ਦਾ 359ਵਾਂ(ਲੀਪ ਸਾਲ ਵਿੱਚ 360ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 6 ਦਿਨ ਬਾਕੀ ਹਨ। ਅੱਜ 'ਮੰਗਲਵਾਰ' ਹੈ ਅਤੇ ਨਾਨਕਸ਼ਾਹੀ ਕੈਲੰਡਰ ਮੁਤਾਬਕ ਅੱਜ '10 ਪੋਹ' ਬਣਦਾ ਹੈ।

ਅੰਤਰ-ਰਾਸ਼ਟਰੀ, ਰਾਸ਼ਟਰੀ ਤੇ ਖੇਤਰੀ ਦਿਵਸ

[ਸੋਧੋ]
  • ਕ੍ਰਿਸਮਸ ਦਿਵਸ - ਅੰਤਰਰਾਸ਼ਟਰੀ।
  • ਰਾਜ-ਪ੍ਰਬੰਧ ਦਿਵਸ - ਭਾਰਤ।
  • ਤੁਲਸੀ ਪੂਜਾ ਦਿਵਸ - ਭਾਰਤ।
  • ਬਾਲ ਦਿਵਸ - ਕੈਮਰੂਨ, ਮੱਧ ਅਫ਼ਰੀਕੀ ਗਣਰਾਜ, ਚਾਡ, ਇਕੂਟੇਰੀਅਲ, ਗਿਨੀ, ਕਾਂਗੋ ਲੋਕਤੰਤਰੀ ਗਣਰਾਜ, ਗੈਬੋਨ ਅਤੇ ਕਾਂਗੋ ਗਣਰਾਜ ਦੇਸ਼ਾਂ 'ਚ ਅੱਜ ਦੇ ਦਿਨ ਹੀ ਮਨਾਇਆ ਜਾਂਦਾ ਹੈ।
  • ਸੰਵਿਧਾਨ ਦਿਵਸ - ਤਾਈਵਾਨ।
  • ਮਾਲਖ ਤਿਓਹਾਰ - ਚੇਚਨਿਆ ਅਤੇ ਇੰਗੁਸ਼ਤੀਆ ਦੇ ਨਾਖ ਲੋਕ ਦੁਆਰਾ ਮਨਾਇਆ ਜਾਂਦਾ ਹੈ।
  • ਕ਼ਾਇਦ-ਏ-ਆਜ਼ਮ ਦਿਵਸ(ਮੁਹੰਮਦ ਅ਼ਲੀ ਜਿਨਾਹ ਦੇ ਜਨਮ-ਦਿਵਸ ਦੇ ਰੂਪ 'ਚ ਮਨਾਇਆ ਜਾਂਦਾ ਹੈ) - ਪਾਕਿਸਤਾਨ।
  • ਟਕਾਨਾਕੁਈ ਦਿਵਸ - ਚੁੰਬਵਿਲਕਾਸ ਰਾਜ (ਪੇਰੂ ਦੇਸ਼)।

ਵਾਕਿਆ

[ਸੋਧੋ]
  • 353 – 'ਪੌਪ ਜੂਲੀਅਸ' ਨੇ 'ਈਸਾ ਮਸੀਹ' ਦੇ ਜਨਮ ਦੇ ਰੂਪ 'ਚ ਕ੍ਰਿਸਮਸ(Christ+mass-ਭਾਵ ਈਸਾ ਦੇ ਜਨਮ ਸੰਬੰਧੀ ਇਕੱਠੇ ਹੋਏ ਲੋਕਾਂ ਦੀ ਸਭਾ) ਮਨਾਉਣ ਦਾ ਦਿਨ ਤਹਿ ਕੀਤਾ। ਭਾਵੇਂ ਮਸੀਹ ਯਿਸੂ ਦੀ ਜਨਮ-ਮਿਤੀ ਦੇ ਪੁਖ਼ਤਾ ਪ੍ਰਮਾਣ ਨਹੀਂ ਮਿਲਦੇ ਪਰ 4 ਈ.ਪੂ. ਤੋਂ 2 ਈ.ਪੂ. ਦੇ ਵਿਚਕਾਰ ਜਨਮ ਹੋਣ ਦੀ ਜ਼ਿਆਦਾਤਰ ਸਹਿਮਤੀ ਹੈ।
  • 800 – 'ਚਾਰਲੀਮੇਅਨ' ਦੀ ਪਹਿਲੇ 'ਪਵਿੱਤਰ ਰੋਮਨ ਬਾਦਸ਼ਾਹ' ਦੇ ਤੌਰ ਉੱਤੇ ਤਾਜਪੋਸ਼ੀ ਹੋਈ।
  • 1066ਇੰਗਲੈਂਡ ਵਿੱਚ 'ਵਿਲੀਅਮ' ਦੀ ਬਾਦਸ਼ਾਹ ਦੇ ਤੌਰ ਉੱਤੇ ਤਾਜਪੋਸ਼ੀ ਹੋਈ।
  • 1772ਭੰਗੀ ਮਿਸਲ ਦੀਆਂ ਫ਼ੌਜਾਂ ਨੇ ਮੁਲਤਾਨ ਉੱਤੇ ਹਮਲਾ ਕਰ ਕੇ ਤੈਮੂਰ ਦੇ ਅਫ਼ਗ਼ਾਨ ਜਰਨੈਲਾਂ 'ਸ਼ੁਜਾਹ ਖ਼ਾਨ' ਅਤੇ 'ਦੌਪਤਰਾ' ਨੂੰ ਹਰਾ ਕੇ ਸ਼ਹਿਰ ਉੱਤੇ ਕਬਜ਼ਾ ਕਰ ਲਿਆ।
  • 1989ਰੋਮਾਨੀਆ ਦੇ ਗੱਦੀਓਂ ਲਾਹੇ ਗਏ ਹਾਕਮ 'ਚਚੈਸਕੂ' ਅਤੇ ਉਸ ਦੀ ਪਤਨੀ ਨੂੰ ਮਿਲਟਰੀ ਅਦਾਲਤ ਨੇ ਸਜ਼ਾ-ਏ-ਮੌਤ ਦੇ ਕੇ ਗੋਲ਼ੀਆਂ ਨਾਲ਼ ਉਡਾ ਦਿੱਤਾ।
  • 1991ਮਿਖਾਇਲ ਗੋਰਬਾਚੇਵ ਨੇ ਟੀ.ਵੀ. ਤੋਂ ਐਲਾਨ ਕੀਤਾ ਕਿ 'ਸੋਵੀਅਤ ਯੂਨੀਅਨ' ਖ਼ਤਮ ਹੋ ਗਈ ਹੈ, ਇਸ ਕਰ ਕੇ ਮੈਂ ਉਸ ਦੇ ਮੁਖੀ ਦੇ ਅਹੁਦੇ ਤੋਂ ਹਟ ਰਿਹਾ ਹਾਂ।
  • 1994 – ਮੱਧ ਸਾਗਰ 'ਚ 'ਮਾਲਟਾ ਟਾਪੂ' ਨੇੜੇ ਵਾਪਰੇ ਕਾਂਡ ਵਿੱਚ 300 ਪੰਜਾਬੀ ਨੌਜਵਾਨਾਂ ਦੀ ਮੌਤ ਹੋਈ।

ਜਨਮ

[ਸੋਧੋ]
ਆਇਜ਼ਕ ਨਿਊਟਨ
ਮਦਨ ਮੋਹਨ ਮਾਲਵੀਆ
ਨੌਸ਼ਾਦ

ਦਿਹਾਂਤ

[ਸੋਧੋ]
ਚਾਰਲੀ ਚੈਪਲਿਨ